ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸੇਂਟ ਜੇਵਿਅਰਜ਼ ਇੰਟਰਨੈਸ਼ਨਲ ਸਕੂਲ ਜ਼ੀਰਕਪੁਰ ਵਿੱਚ 30 ਜੁਲਾਈ ਦਿਨ ਵੀਰਵਾਰ ਨੂੰ ਆਯੋਜਿਤ "ਪੰਜਾਬੀ ਸਹੋਦਿਆ ਸਮਾਗਮ" ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਮਿਹਨਤ ਅਤੇ ਪੰਜਾਬੀ ਭਾਸ਼ਾ ਪ੍ਰਤੀ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਉਲੇਖਣਯੋਗ ਪ੍ਰਾਪਤੀਆਂ ਆਪਣੇ ਨਾਮ ਕੀਤੀਆਂ। ਇਨਾ ਮੁਕਾਬਲਿਆਂ ਦੇ ਨਤੀਜੇ ਇਸ ਤਰਾਂ ਰਹੇ:- 

ਪੰਜਾਬੀ ਭਾਸ਼ਣ ਪ੍ਰਤੀਯੋਗਿਤਾ 

1st- ਸੈਂਟ ਜੇਵੀਅਰਜ਼ ਹਾਈ ਸਕੂਲ ਮੋਹਾਲੀ 

2nd-  ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਜ਼ੀਰਕਪੁਰ 

3rd- ਦ ਗੁਰੂ ਕੁਲ ਜ਼ੀਰਕਪੁਰ 

ਪੰਜਾਬੀ ਨਾਟਕ ਮੁਕਾਬਲਾ 

1st- ਸੈਂਟ ਜੇਵੀਅਰਜ਼ ਇੰਟਰਨੈਸ਼ਨਲ ਸਕੂਲ ਜ਼ੀਰਕਪੁਰ 

2nd-ਸੈਂਟ ਜੇਵੀਅਰਜ਼ ਹਾਈ ਸਕੂਲ ਮੋਹਾਲੀ 

ਇਹ ਪ੍ਰਾਪਤੀਆਂ ਸਾਰੀਆਂ ਟੀਮਾਂ ਦੀ ਲਗਨ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਦਾ ਨਤੀਜਾ ਹਨ। ਅਸੀਂ ਸਾਰੇ ਜੇਤੂਆਂ ਨੂੰ ਦਿਲੋਂ ਵਧਾਈ ਦਿੰਦੇ ਹਾਂ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਵੀਆਂ ਉੱਚਾਈਆਂ ਛੂਹਣ ਦੀ ਕਾਮਨਾ ਕਰਦੇ ਹਾਂ।